punjabi.tooldirect.co.uk

ਐਂਗਲ ਗਰਾਂਈਡਰ (angle grinder)


ਇੱਕ ਐਂਗਲ ਗਰਾਂਈਡਰ, ਜਿਸ ਨੂੰ ਇੱਕ ਸਾਇਡ ਗਰਾਂਈਡਰ ਵੀ ਕਿਹਾ ਜਾਂਦਾ ਹੈ, ਕੱਟਣ, ਗਰਾਂਈਡਿੰਗ ਅਤੇ ਪਾਲਿਸ਼ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਹੱਥ ਦੀ ਤਾਕਤ ਨਾਲ਼ ਚਲਾਇਆ ਜਾਣ ਵਾਲ਼ਾ ਔਜਾਰ ਹੈ ।


ਐਂਗਲ ਗਰਾਂਈਂਡਰਾਂ ਨੂੰ ਬਿਜਲਈ ਮੋਟਰ, ਪੈਟਰੋਲ ਇੰਜਣ ਜਾਂ ਨਪੀੜਤ ਹਵਾ ਨਾਲ਼ ਚਲਾਇਆ ਜਾ ਸਕਦਾ ਹੈ । ਮੋਟਰ ਇੱਕ ਗਿਅਰ ਵਾਲ਼ੇ ਹੈਡ ਨੂੰ ਇੱਕ ਸਮਕੋਣ ਤੇ ਚਲਾਉਂਦੀ ਹੈ ਜਿਸ ਤੇ ਰਗੜ ਵਾਲ਼ੀ ਡਿਸਕ ਜਾਂ ਇੱਕ ਬਹੁਤ ਬਾਰੀਕ ਕੱਟ-ਆਫ ਡਿਸਕ ਲੱਗੀ ਹੁੰਦੀ ਹੈ, ਜਿਹਨਾਂ ਵਿੱਚੋਂ ਘਿਸ ਜਾਣ ਤੇ ਕਿਸੀ ਇੱਕ ਨੂੰ ਬਦਲਿਆ ਜਾ ਸਕਦਾ ਹੈ । ਐਂਗਲ ਗਰਾਂਈਡਰ ਨੂੰ ਦੋਹਾਂ ਹੱਥਾਂ ਨਾਲ਼ ਚਲਾਉਣ ਲਈ ਇੱਕ ਸਾਈਡ ਹੈਂਡਲ ਅਤੇ ਇੱਕ ਐਡਜਸਟੇਬਲ ਗਾਰਡ ਅਕਸਰ ਲੱਗਾ ਹੁੰਦਾ ਹੈ । ਕੁੱਝ ਐਂਗਲ ਗਰਾਂਈਡਰ, ਆਪਣੀ ਸਪੀਡ ਰੇਂਜ ਤੇ ਨਿਰਭਰ ਕਰਦੇ ਹਨ, ਉਹਨਾਂ ਨੂੰ ਇੱਕ ਸੈਂਡਰ, ਇੱਕ ਬੈਕਿੰਗ ਪੈਡ ਜਾਂ ਡਿਸਕ ਨਾਲ਼ ਇੱਕ ਸੈਂਡਿੰਗ ਡਿਸਕ ਲਗਾ ਕੇ ਵਰਤਿਆ ਜਾ ਸਕਦਾ ਹੈ । ਬੈਕਿੰਗ ਸਿਸਟਮ ਆਮ ਤੌਰ ਤੇ ਲੋੜੀਂਦੀ ਲਚਕਤਾ ਦੀ ਦਰ ਅਨੁਸਾਰ ਸਖਤ ਪਲਾਸਟਿਕ, ਫੈਨੋਲਿਕ ਰਸ, ਜਾਂ ਵਿਚਕਾਰਲੀ-ਸਖਤ ਰਬੜ ਨਾਲ਼ ਬਣਦਾ ਹੈ ।


ਐਂਗਲ ਗਰਾਂਈਡਰਾਂ ਨੂੰ ਇੱਕ ਪੀਸ ਤੋਂ ਵਾਧੂ ਸਮੱਗਰੀ ਨੂੰ ਹਟਾਉਣ ਜਾਂ ਸਧਾਰਣ ਤੌਰ ਤੇ ਇੱਕ ਟੁਕੜੇ ਵਿੱਚ ਕੱਟਣ ਲਈ ਵਰਤਿਆ ਜਾਂਦਾ ਹੈ । ਬਹੁਤ ਸਾਰੀਆਂ ਅਲੱਗ ਅਲੱਗ ਕਿਸਮ ਦੀਆਂ ਡਿਸਕਾਂ ਉਪਲਬਧ ਹਨ ਜਿਹਨਾਂ ਨੂੰ ਵੱਖ ਵੱਖ ਸਾਮਗਰੀ ਅਤੇ ਕੰਮਾਂ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਕੱਟ-ਆਫ ਡਿਸਕਾਂ (ਡਾਇਮੰਡ ਬਲੇਡ), ਘਿਸਾਉਣ ਵਾਲ਼ੀਆਂ ਗਰਾਂਈਡਿੰਗ ਡਿਸਕਾਂ, ਗਰਾਂਈਡਿੰਗ ਪੱਥਰ, ਸੈਂਡਿੰਗ ਡਿਸਕਾਂ, ਤਾਰਾਂ ਦੇ ਬੁਰਸ਼ ਵਾਲ਼ੇ ਪਹੀਏ ਅਤੇ ਪਾਲਿਸ਼ ਕਰਨ ਵਾਲ਼ੇ ਪੈਡ । ਕੱਟਿੰਗ ਦੌਰਾਨ ਪੈਦਾ ਹੋਏ ਉਲਟੀ ਸਾਈਡ ਵਾਲ਼ੇ ਬਲਾਂ ਲਈ ਵੱਡੇ ਬੀਅਰਿੰਗ ਲੱਗੇ ਹੁੰਦੇ ਹਨ, ਇੱਕ ਬਿਜਲਈ ਡਰਿੱਲ ਤੋਂ ਉਲ਼ਟ, ਜਿੱਥੇ ਬੱਲ ਧੁਰਾ ਹੁੰਦਾ ਹੈ ।


ਐਂਗਲ ਗਰਾਂਈਡਰਾਂ ਨੂੰ ਵਿਆਪਕ ਤੌਰ ਤੇ ਧਾਤਾਂ ਦੇ ਕੰਮਾਂ ਅਤੇ ਉਸਾਰੀ ਲਈ ਵਰਤਿਆ ਜਾਂਦਾ ਹੈ, ਇਸ ਦੇ ਨਾਲ਼ ਨਾਲ਼ ਐਮਰਜੈਂਸੀ ਬਚਾਵ ਕਾਰਜਾਂ ਲਈ । ਇਹਨਾਂ ਨੂੰ ਆਮ ਤੌਰ ਤੇ ਕਾਰਜਸ਼ਾਲਾਵਾਂ, ਸਰਵਿਸ ਮੋਟਰਖਾਨਿਆਂ ਅਤੇ ਆਟੋ ਬਾਡੀ ਮੁਰੰਮਤ ਦੁਕਾਨਾਂ ਵਿੱਚ ਦੇਖਿਆ ਜਾਂਦਾ ਹੈ । ਕੰਮ ਕਰਨ ਲਈ ਇੱਕ ਉਚਿਤ ਐਂਗਲ ਗਰਾਂਈਡਰ ਪ੍ਰਾਪਤ ਕਰਨ ਲਈ ਐਂਗਲ ਗਰਾਂਈਡਰ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ । ਸਹੀ ਗਰਾਂਈਡਰ ਚੁਣਨ ਲਈ ਬਹੁਤ ਮਹੱਤਵਪੂਰਣ ਤੱਥ ਹਨ ਡਿਸਕ ਦਾ ਅਕਾਰ ਅਤੇ ਮੋਟਰ ਕਿੰਨੀ ਸ਼ਕਤੀਸ਼ਾਲੀ ਹੈ । ਹੋਰ ਤੱਥਾਂ ਵਿੱਚ ਸ਼ਾਮਿਲ ਹਨ ਊਰਜਾ ਸਾਧਨ (ਨਿਊਮੈਟਿਕ ਜਾਂ ਬਿਜਲਈ), ਆਰ ਪੀ ਐਮ, ਅਤੇ ਰੁੱਖ ਦੇ ਅਕਾਰ । ਆਮ ਤੌਰ ਤੇ ਡਿਸਕ ਅਕਾਰ ਅਤੇ ਊਰਜਾ ਨਾਲ਼ ਨਾਲ਼ ਵੱਧਦੇ ਹਨ । ਡਿਸਕ ਅਕਾਰ ਨੂੰ ਆਮ ਤੌਰ ਤੇ ਇੰਚਾਂ ਜਾਂ ਮਿਲੀਮੀਟਰਾਂ ਵਿੱਚ ਨਾਪਿਆ ਜਾਂਦਾ ਹੈ । ਯੂ. ਐਸ. ਏ. ਵਿੱਚ ਐਂਗਲ ਗਰਾਂਈਡਰਾਂ ਲਈ ਆਮ ਡਿਸਕ ਸਾਈਜ ਵਿੱਚ ਸ਼ਾਮਿਲ ਹੈ 4, 4.5, 5, 6, 7, 9 ਅਤੇ 12 ਇੰਚ । ਨਿਉਮੈਟਿਕ ਗਰਾਂਈਡਰਾਂ ਨੂੰ ਮੁੱਖ ਤੌਰ ਤੇ ਹਲਕੇ ਕੰਮਾਂ ਲਈ ਵਰਤਿਆ ਜਾਂਦਾ ਹੈ ਜਿੱਥੇ ਵਧੇਰੇ ਸ਼ੁੱਧਤਾ ਦੀ ਲੋੜ ਹੁੰਦੀ ਹੈ । ਇਹ ਸੰਭਵ ਹੈ ਕਿਉਂਕਿ ਨਿਉਮੈਟਿਕ ਗਰਾਂਈਡਰ ਛੋਟੇ ਅਤੇ ਹਲਕੇ ਹੁੰਦੇ ਹਨ ਫਿਰ ਵੀ ਮਜਬੂਤ ਹੁੰਦੇ ਹਨ, ਕਿਉਂਕਿ ਉਹਨਾਂ ਅੰਦਰ ਭਾਰੀਆਂ ਕਾਪਰ ਮੋਟਰ ਵਾਇਡਿੰਗ ਨਹੀਂ ਹੁੰਦੀਆਂ, ਜਦੋਂ ਕਿ ਇੱਕ ਬਿਜਲਈ ਗਰਾਂਈਡਰ ਲਈ ਬਹੁਤ ਛੋਟੇ ਅਕਾਰ ਨਾਲ ਉਚਿਤ ਤਾਕਤ ਨੂੰ ਬਣਾਈ ਰੱਖਣਾ ਮੁਸ਼ਕਿਲ ਹੁੰਦਾ ਹੈ । ਬਿਜਲਈ ਗਰਾਂਈਂਡਰਾਂ ਨੂੰ ਜਿਆਦਾਤਰ ਵੱਡੇ, ਭਾਰੇ ਕੰਮਾਂ ਲਈ ਵਰਤਿਆ ਜਾਂਦਾ ਹੈ । ਫਿਰ ਵੀ, ਛੋਟੇ ਬਿਜਲਈ ਗਰਾਂਈਡਰ ਅਤੇ ਵੱਡੇ ਨਿਉਮੈਟਿਕ ਗਰਾਂਈਡਰ ਵੀ ਉਪਲਬਧ ਹਨ ।




  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact