|
ਇੱਕ ਡਰਿੱਲ ਜਾਂ ਡਰਿੱਲ ਮੋਟਰ ਇੱਕ ਘੁੰਮਣ ਵਾਲ਼ੇ ਕੱਟਿੰਗ ਔਜਾਰ ਨਾਲ ਫਿੱਟ ਕੀਤਾ ਗਿਆ ਇੱਕ ਔਜਾਰ ਹੈ, ਆਮ ਤੌਰ ਤੇ ਇੱਕ ਡਰਿੱਲ ਬਿੱਟ ਨੂੰ, ਵੱਖ ਵੱਖ ਵਸਤੂਆਂ ਅੰਦਰ ਛੇਕ ਕਰਨ ਲਈ ਵਰਤਿਆ ਜਾਂਦਾ ਹੈ । ਕੱਟਿੰਗ ਟੂਲ ਨੂੰ ਡਰਿੱਲ ਦੇ ਇੱਕ ਸਿਰੇ ਤੇ ਇੱਕ ਚੱਕ ਦੁਆਰਾ ਕੱਸਿਆ ਹੁੰਦਾ ਹੈ ਅਤੇ ਉਹ ਘੁੰਮਦਾ ਹੈ ਜਦੋਂ ਦਿੱਤੀ ਗਈ ਵਸਤੂ ਤੇ ਦਬਾਇਆ ਜਾਂਦਾ ਹੈ । ਕੱਟਿੰਗ ਟੂਲ ਦੀ ਨੋਕ ਦਿੱਤੀ ਗਈ ਵਸਤੂ ਨੂੰ ਕੱਟਣ ਦਾ ਕੰਮ ਕਰਦੀ ਹੈ । ਇਹ ਬਰੀਕ ਟੁਕੜਿਆਂ ਨੂੰ ਕੱਟਣਾ (ਘੁੰਮਵੀਂ ਡਰਿੱਲ ਜਾਂ ਬਰਮਾ ਬਿੱਟ), ਛੋਟੇ ਕਣਾਂ ਨੂੰ ਪੀਸਣਾਂ (ਤੇਲ ਵਾਲ਼ੀ ਡਰਿੱਲਿੰਗ), ਵਰਕਪੀਸ ਦੇ ਟੁਕੜਿਆਂ ਨੂੰ ਤੋੜਨਾ ਅਤੇ ਸਾਫ ਕਰਨਾ (ਐਸ ਡੀ ਐਸ ਚਿਣਾਈ ਡਰਿੱਲ), ਕਾਊਂਟਰਸਿੰਕਿੰਗ, ਕਾਂਊਂਟਰਬੋਰਿੰਗ, ਜਾਂ ਹੋਰ ਆਪਰੇਸ਼ਨ ਹੋ ਸਕਦੇ ਹਨ ।
ਡਰਿੱਲਾਂ ਨੂੰ ਆਮ ਤੌਰ ਤੇ ਲੱਕੜੀ ਦੇ ਕੰਮ, ਧਾਤਾਂ ਦੇ ਕੰਮ, ਇਮਾਰਤ ਉਸਾਰੀ ਅਤੇ ਜ਼ਿਆਦਾ ਕਰਕੇ “ਇਹ ਆਪਣੇ ਆਪ ਕਰੋ” ਵਰਗੇ ਪ੍ਰਾਜੈਕਟਾਂ ਵਿੱਚ ਵਰਤਿਆ ਜਾਂਦਾ ਹੈ । ਵਿਸ਼ੇਸ਼ ਤੌਰ ਤੇ ਡਿਜ਼ਾਇਨ ਕੀਤੀਆਂ ਡਰਿੱਲਾਂ ਨੂੰ ਦਵਾਈ, ਖਲਾਅ ਉਦੇਸ਼ਾਂ ਅਤੇ ਦੂਜੇ ਕੰਮਾਂ ਵਿੱਚ ਵੀ ਵਰਤਿਆ ਜਾਂਦਾ ਹੈ ।
ਡਰਿੱਲਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ: ਕੁੱਝ ਡਰਿੱਲਾਂ ਨੂੰ ਹੱਥੀਂ ਚਲਾਇਆ ਜਾਂਦਾ ਹੈ, ਦੂਜੀਆਂ ਡਰਿੱਲਾਂ ਬਿਜ਼ਲੀ (ਬਿਜ਼ਲਈ ਡਰਿੱਲ) ਜਾਂ ਨਪੀੜਤ ਹਵਾ (ਹਵਾਚਾਲਕ ਡਰਿੱਲ) ਨੂੰ ਚਾਲਕ ਊਰਜ਼ਾ ਵਜ਼ੋਂ ਵਰਤਦੀਆਂ ਹਨ, ਅਤੇ ਕੁੱਝ ਕੁ ਡਰਿੱਲਾਂ ਨੂੰ ਇੱਕ ਅੰਦਰੂਨੀ ਦਹਿਨ ਇੰਜ਼ਣ ਦੁਆਰਾ ਚਲਾਇਆ ਜਾਂਦਾ ਹੈ (ਉਦਾਹਰਣ ਵਜ਼ੋਂ, ਭੂਮੀਂ ਡਰਿੱਲਿੰਗ ਬਰਮੇਂ) । ਇੱਕ ਸੱਟ ਮਾਰਨ ਦੀ ਕਿਰਿਆ ਵਾਲ਼ੀ ਡਰਿੱਲਾਂ (ਹਥੌੜਾ ਡਰਿੱਲਾਂ) ਨੂੰ ਵਧੇਰੇ ਕਰਕੇ ਸਖਤ ਸਮਾਨ ਜਿਵੇਂ ਚਿਣਾਈ (ਇੱਟ, ਕੰਕਰੀਟ ਅਤੇ ਪੱਥਰ) ਜਾਂ ਚਟਾਨ ਵਿੱਚ ਵਰਤਿਆ ਜਾਂਦਾ ਹੈ । ਡਰਿੱਲ ਕਰਨ ਵਾਲੀਆਂ ਰਿੱਗਾਂ ਨੂੰ ਧਰਤੀ ਵਿੱਚੋਂ ਪਾਣੀ ਜਾਂ ਤੇਲ ਪ੍ਰਾਪਤ ਕਰਨ ਵਿੱਚ ਛੇਕ ਕਰਨ ਲਈ ਵਰਤਿਆ ਜਾਂਦਾ ਹੈ । ਤੇਲ ਵਾਲ਼ੇ ਖੂਹ, ਪਾਣੀ ਵਾਲ਼ੇ ਖੂਹ ਜਾਂ ਭੂਥਰਮਲ ਗਰਮੀ ਲਈ ਛੇਕਾਂ ਨੂੰ ਵੱਡੀਆਂ ਡਰਿਲਿੰਗ ਰਿੱਗਾਂ ਨਾਲ ਤਿਆਰ ਕੀਤਾ ਜਾਂਦਾ ਹੈ । ਹੱਥੀਂ ਚਲਾਉਣ ਵਾਲ਼ੀਆਂ ਡਰਿੱਲਾਂ ਦੀਆਂ ਕੁੱਝ ਕਿਸਮਾਂ ਨੂੰ ਸਕਰਿਊ ਲਗਾਉਣ ਲਈ ਵਰਤਿਆ ਜਾਂਦਾ ਹੈ । ਕੁੱਝ ਛੋਟੇ ਉਪਕਰਣ ਜਿਹਨਾਂ ਅੰਦਰ ਆਪਣੀ ਮੋਟਰ ਨਹੀਂ ਹੁੰਦੀ ਪਾਵਰ-ਡਰਿੱਲ ਹੋ ਸਕਦੀ ਹੈ ਜਿਵੇਂ ਕਿ ਛੋਟੇ ਪੰਪ, ਗਰਾਈਂਡਰ ਆਦਿ । |