punjabi.tooldirect.co.uk

ਬਾਗ ਕਾਂਟਾ (garden fork)


ਇੱਕ ਬਾਗ ਕਾਂਟਾ, ਕੁਦਾਲ਼ੀ ਕਾਂਟਾ, ਖੋਦਣ ਵਾਲ਼ਾ ਕਾਂਟਾ ਜਾਂ ਗਰਿੱਪ, ਇੱਕ ਦਸਤੇ ਅਤੇ ਬਹੁਤ ਸਾਰੀਆਂ (ਆਮ ਤੌਰ ਤੇ ਚਾਰ) ਛੋਟੀਆਂ, ਮਜ਼ਬੂਤ ਨੋਕਾਂ ਵਾਲ਼ਾ, ਇੱਕ ਬਾਗ ਲਗਾਉਣ ਵਾਲ਼ਾ ਸੰਦ ਹੈ । ਇਸ ਨੂੰ ਢਿੱਲਾ ਕਰਨ, ਉਪਰ ਚੁੱਕਣ ਅਤੇ ਬਾਗਵਾਨੀ ਅਤੇ ਖੇਤੀਬਾੜੀ ਵਿੱਚ ਮਿੱਟੀ ਪਲਟਾਉਣ ਲਈ ਵਰਤਿਆ ਜਾਂਦਾ ਹੈ । ਇਸ ਨੂੰ ਸਮਾਨ ਰੂਪ ਵਿੱਚ ਖੁਦਾਈ ਕਰਨ ਲਈ ਵਰਤਿਆ ਜਾਂਦਾ ਹੈ, ਪਰ ਬਹੁਤ ਸਾਰੀਆਂ ਹਾਲਤਾਂ ਵਿੱਚ ਇਹ ਖੁਦਾਈ ਨਾਲ਼ੋਂ ਜਿਆਦਾ ਫਾਇਦੇਮੰਦ ਹੈ: ਨੋਕ ਸੰਦ ਨੂੰ ਵਧੇਰੇ ਅਸਾਨੀ ਨਾਲ਼ ਧਰਤੀ ਵਿੱਚ ਧੱਕਣ ਲਈ ਮਦਦ ਕਰਦਾ ਹੈ, ਇਹ ਪੱਥਰਾਂ ਅਤੇ ਘਾਹ-ਫੂਸ ਨੂੰ ਨਿਕਾਲਣ, ਅਤੇ ਮਿੱਟੀ ਦੇ ਢੇਲਿਆਂ ਨੂੰ ਤੋੜ ਸਕਦਾ ਹੈ, ਇਸ ਨੂੰ ਪੱਥਰਾਂ ਦੁਆਰਾ ਆਸਾਨੀ ਨਾਲ਼ ਨਹੀਂ ਰੋਕਿਆ ਜਾ ਸਕਦਾ, ਅਤੇ ਇਹ ਘਾਹ-ਫੂਸ ਦੀਆਂ ਜੜਾਂ ਜਾਂ ਜੜਾਂ ਵਾਲ਼ੀਆਂ ਫਸਲਾਂ ਨੂੰ ਵਿੱਚੋਂ ਨਹੀਂ ਕੱਟਦਾ । ਖੁਦਾਈ ਕਰਨ ਵਾਲ਼ੇ ਕਾਂਟੇ ਅਸਲ ਵਿੱਚ ਲੱਕੜੀ ਤੋਂ ਬਣੇ ਹੁੰਦੇ ਹਨ, ਪਰ ਹੁਣ ਵਧੇਰੇ ਕਰ ਕੇ ਕਾਰਬਨ ਸਟੀਲ ਜਾਂ ਸਟੇਨਲੈਸ ਸਟੀਲ ਤੋਂ ਬਣਾਏ ਜਾਂਦੇ ਹਨ ।


ਬਾਗ ਵਾਲ਼ੇ ਕਾਂਟੇ ਤੰਗਲ਼ੀ ਤੋਂ ਥੋੜੇ ਭਿੰਨ ਹੁੰਦੇ ਹਨ, ਜਿਹਨਾਂ ਨੂੰ ਫੂਸ ਦੇ ਢੇਰ, ਰੂੜੀ, ਜਾਂ ਖਾਦ ਨੂੰ ਪਾਸੇ ਕਰਨ ਲਈ ਵਰਤਿਆ ਜਾਂਦਾ ਹੈ । ਬਾਗ ਵਾਲ਼ੇ ਕਾਂਟਿਆਂ ਵਿੱਚ ਮੁਕਾਬਲਤਨ ਤੌਰ ਤੇ ਥੋੜਾ ਛੋਟਾ, ਆਮ ਤੌਰ ਤੇ ਲੱਕੜੀ ਵਾਲ਼ੀ ਦਸਤਾ, "D" ਜਾਂ "T" ਸਿਰੇ ਵਾਲਾ ਹੁੰਦਾ ਹੈ । ਉਹਨਾਂ ਦੇ ਦੰਦੇ ਆਮ ਤੌਰ ਤੇ ਛੋਟੇ, ਸਮਤਲ, ਮੋਟੇ, ਅਤੇ ਬਹੁਤ ਘੱਟ ਫਾਸਲੇ ਤੇ ਹੁੰਦੇ ਹਨ ।


ਛੋਟੇ, ਘੱਟ-ਫਾਸਲੇ, ਬਾਰੀਕ ਦੰਦਾਂ (ਪਰ ਇੱਕ ਪੂਰੇ-ਸਾਈਜ ਵਾਲ਼ੇ ਹੈਂਡਲ) ਵਾਲ਼ੇ ਅਜਿਹੇ ਕਾਂਟਿਆਂ ਦੀਆਂ ਛੋਟੀਆਂ ਕਿਸਮਾਂ ਵੀ ਹਨ ਜਿਹਨਾਂ ਨੂੰ ਇੱਕ ਬਾਰਡਰ ਕਾਂਟਾ ਜਾਂ ਔਰਤਾਂ ਵਾਲ਼ਾ ਕਾਂਟਾ ਵੀ ਕਿਹਾ ਜਾਂਦਾ ਹੈ, ਅਤੇ ਹਲਕੇ ਕੰਮਾਂ ਲਈ ਵਰਤਿਆ ਜਾਂਦਾ ਹੈ ਜਿਵੇਂ ਦੂਜੇ ਪੌਦਿਆਂ ਵਿੱਚੋਂ ਘਾਹ ਫੂਸ ਨਿਕਾਲਣ ਲਈ ਵਰਤੇ ਜਾਂਦੇ ਹਨ । ਵਿਸ਼ਾਲ, ਸਮਤਲ ਦੰਦਾਂ ਵਾਲੇ ਕਾਂਟਿਆਂ ਨੂੰ ਜ਼ਮੀਨ ਵਿੱਚੋਂ ਆਲੂ ਅਤੇ ਦੂਜੀਆਂ ਜੜਾਂ ਵਾਲ਼ੀਆਂ ਫਸਲਾਂ ਨਿਕਾਲਣ ਲਈ ਵਰਤਿਆ ਜਾਂਦਾ ਹੈ । ਪਿੱਠ ਨਾਲ਼ ਪਿੱਠ ਜੋੜ ਕੇ ਦੰਦਿਆਂ ਦੇ ਇੱਕ ਜੋੜੇ ਨੂੰ ਆਮ ਤੌਰ ਤੇ ਜੜਾਂ ਦੇ ਸੰਘਣੇ ਕਲੰਪਾਂ ਨੂੰ ਦੂਰ ਰੱਖਣ ਲਈ ਵਰਤਿਆ ਜਾਂਦਾ ਹੈ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact