punjabi.tooldirect.co.uk

ਹੀਟ ਗੰਨ (heat gun)


ਇੱਕ ਹੀਟ ਗੰਨ ਗਰਮ ਹਵਾ ਦੀ ਇੱਕ ਧਾਰਾ ਨੂੰ ਛੱਡਣ ਲਈ ਵਰਤਿਆ ਜਾਣ ਵਾਲ਼ਾ ਇੱਕ ਯੰਤਰ ਹੈ । ਉਹ ਇੱਕ ਹੇਅਰ ਡਰਾਇਰ ਦੇ ਅਕਾਰ ਅਤੇ ਰਚਨਾ ਦੇ ਲੱਗਭਗ ਸਮਾਨ ਹੁੰਦਾ ਹੈ, ਭਾਵੇਂ ਕਿ ਉਹ ਵਧੇਰੇ ਉਚ ਤਾਪਮਾਨਾਂ ਤੇ ਚੱਲਦਾ ਹੈ । ਉਹਨਾਂ ਨੂੰ ਵਧੇਰੇ ਕਰਕੇ ਭੌਤਿਕ ਵਿਗਿਆਨ, ਮਟੀਰੀਅਲ ਵਿਗਿਆਨ, ਰਸਾਇਣ ਵਿਗਿਆਨ, ਇੰਜਨੀਅਰਿੰਗ, ਅਤੇ ਲੈਬੋਰੇਟਰੀ ਜਾਂ ਦੁਕਾਨ ਸੈਟਿੰਗਾਂ ਦੀਆਂ ਹੋਰ ਕਿਸਮਾਂ ਵਿੱਚ ਅਕਸਰ ਦੇਖਿਆ ਜਾਂਦਾ ਹੈ ।


ਹੀਟ ਗੰਨਾਂ ਨੂੰ ਪੇਂਟ ਸੁਕਾਉਣ ਅਤੇ ਪੱਟੀ ਬਣਾਉਣ ਲਈ ਵਰਤਿਆ ਜਾ ਸਕਦਾ ਹੈ, ਗਰਮੀ ਨਾਲ਼ ਸੁੰਗੜਨ ਵਾਲ਼ੀਆਂ ਟਿਊਬਾਂ ਤੇ ਲਗਾਉਣ, ਸੁੰਗੜਨ ਵਾਲ਼ੀ ਫਿਲਮ ਲਗਾਉਣ, ਗਿੱਲੀ ਲੱਕੜੀ ਨੂੰ ਸੁਕਾਉਣ, ਪਲਾਸਟਿਕ ਨੂੰ ਮੋੜਨ ਅਤੇ ਜੋੜਨ, ਗੂੰਦਾਂ ਨੂੰ ਨਰਮ ਕਰਨ, ਪੈਕਿਜਿੰਗ ਨੂੰ ਗਰਮੀ ਦੀ ਵਿਧੀ ਨਾਲ਼ ਲਪੇਟਣ ਦੁਆਰਾ, ਜੰਮੀਆਂ ਪਾਈਪਾਂ ਨੂੰ ਪਿਘਲਾਉਣ ਲਈ । ਉਹਨਾਂ ਨੂੰ ਸਰਕਟ ਬੋਰਡ ਪੁਰਜਿਆਂ ਤੋਂ ਸੋਲਡਰ ਹਟਾਉਣ ਲਈ ਵੀ ਵਰਤਿਆ ਜਾਂਦਾ ਹੈ । ਉਹ ਆਮ ਤੌਰ ਤੇ 100-550°C (200-1000°F) ਦੇ ਤਾਪਮਾਨ ਤੇ ਕੁੱਝ ਗਰਮ ਮਾਡਲਾਂ ਦੇ ਲਗਭੱਗ 760°C (1400°F) ਤੇ ਚੱਲਣ ਨਾਲ਼ ਗਰਮ ਹਵਾ ਛੱਡਦੇ ਹਨ । ਜੇਕਰ ਲੈਡ ਪੇਂਟ ਨੂੰ ਹਟਾਉਣਾ ਹੋਵੇ ਇਹ 1000° F ਵਾਸ਼ਪ ਬਣਦਾ ਹੈ । ਲੈਡ ਪੇਂਟ ਕੇਵਲ 400-600° F ਦੇ ਘੱਟ ਤਾਪਮਾਨ ਤੇ ਸੁਰੱਖਿਅਤ ਰਹਿੰਦਾ ਹੈ ਕਿਉਂਕਿ ਇਹ ਜਹਿਰੀਲੇ ਲੈਡ ਦਾ ਵਾਸ਼ਪੀਕਰਣ ਨਹੀਂ ਕਰਦਾ । ਹੀਟ ਗੰਨਾਂ ਦਾ ਤਾਪਮਾਨ ਤੇ ਕੰਟਰੋਲ ਘੱਟ ਹੁੰਦਾ ਹੈ । ਇੱਕ ਵਿਕਲਪ ਹੈ ਸਪੀਡਹੀਟਰ ਇੰਫਰਾਰੈਡ ਗੰਨ ਜਿਹੜੀ ਇੰਫਰਾਰੈਡ ਗਰਮ ਕਿਰਣਾਂ ਨੂੰ ਇਹਨਾਂ ਘੱਟ, ਸੁਰੱਖਿਅਤ ਤਾਪਮਾਨਾਂ ਤੇ ਹਵਾ ਨੂੰ ਨਾ ਚਲਾਉਣ ਦੁਆਰਾ ਛੱਡਦੀ ਹੈ । ਇੱਕ ਹੀਟ ਗੰਨ ਦੀ ਤਰਾਂ ਸਾਰੇ ਉਹਨਾਂ ਕਾਰਜਾਂ ਨੂੰ ਕਰ ਸਕਦੀ ਹੈ ।


ਕੁੱਝ ਹੀਟ ਗੰਨਾਂ ਨੂੰ ਅੰਦਰ ਹੀ ਬਣਾਇਆ ਜਾਂਦਾ ਹੈ, ਸੋ ਉਹਨਾਂ ਨੂੰ ਇੱਕ ਵਰਕਬੈਂਚ ਤੇ ਲਗਾਇਆ ਅਤੇ ਚਲਾਇਆ ਜਾਂਦਾ ਹੈ, ਜਿਹੜਾ ਅਪਰੇਟਰ ਦੇ ਹੱਥ ਨੂੰ ਫਰੀ ਕਰਦੀ ਹੈ । ਹੀਟ ਗੰਨਾਂ ਵਿੱਚ ਨੋਜਲਾਂ ਹੋ ਸਕਦੀਆਂ ਹਨ ਜਿਹੜੀਆਂ ਵੱਖ ਵੱਖ ਉਦੇਸ਼ਾਂ ਲਈ ਹਵਾ ਛੱਡਦੀਆਂ ਹਨ, ਜਿਵੇਂ ਕਿ ਇੱਕ ਖੇਤਰ ਤੇ ਹੀਟ ਨੂੰ ਕੇਂਦਰਿਤ ਕਰਨਾ, ਜਾਂ ਦੀਵਾਰ ਨੂੰ ਗਰਮ ਕਰਨ ਤੋਂ ਬਿਨਾਂ ਇੱਕ ਪਾਈਪ ਨੂੰ ਸੁਕਾਉਣਾ ।


ਬਹੁਤ ਸਾਰੀਆਂ ਹੀਟ ਗੰਨਾਂ ਅੰਦਰ ਹੀਟਿੰਗ ਐਲੀਮੈਂਟ ਬਿਜਲਈ ਰਜਿਸਟੈਂਸ ਤੇ ਆਧਾਰਿਤ ਹੁੰਦੀਆਂ ਹਨ ਪਰ ਕੁੱਝ ਕੁ ਇੱਕ ਗੈਸ ਦੀ ਲਾਟ ਦੁਆਰਾ ਗਰਮੀ ਪੈਦਾ ਕਰਦੀਆਂ ਹਨ । ਇੱਕ ਪੱਖਾ ਕਨਵੈਕਸ਼ਨ ਹੀਟਿੰਗ ਲਈ ਹਵਾ ਦੇ ਵਹਾਅ ਨੂੰ ਵਧਾਉਂਦਾ ਅਤੇ ਕੇਂਦਰਿਤ ਕਰਦਾ ਹੈ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact