|
ਇੱਕ ਸੈਂਡਰ ਲੱਕੜੀ ਅਤੇ ਆਟੋਮੋਟਿਵ ਨੂੰ ਪੱਧਰਾ ਕਰਨ ਅਤੇ ਰੇਗਮਾਰ ਨਾਲ਼ ਰਗੜ ਕੇ ਲੱਕੜੀ ਨੂੰ ਸਾਫ ਕਰਨ ਲਈ ਵਰਤਿਆ ਜਾਣ ਵਾਲ਼ਾ ਇੱਕ ਬਿਜਲਈ ਔਜਾਰ ਹੈ । ਸੈਂਡਰਾਂ ਅੰਦਰ ਰੇਗਮਾਰ ਲਗਾਉਣ ਲਈ ਸਾਧਨ ਹੁੰਦੇ ਹਨ ਅਤੇ ਇਸ ਨੂੰ ਤੇਜੀ ਨਾਲ਼ ਘੁੰਮਾਉਣ ਲਈ ਮੈਕੇਨਿਜਮ ਹੁੰਦਾ ਹੈ ਇਸ ਨੂੰ ਹੱਥ ਨਾਲ਼ ਪਕੜ ਕੇ ਜਾਂ ਇੱਕ ਵਰਕਬੈਂਚ ਤੇ ਆਪਣੀ ਜਗਾ ਤੇ ਲਗਾਇਆ ਜਾਂਦਾ ਹੈ । ਲੱਕੜੀ ਦਾ ਕੰਮ ਕਰਨ ਵਾਲੇ ਸੈਂਡਰਾਂ ਨੂੰ ਆਮ ਤੌਰ ਤੇ ਬਿਜਲੀ ਨਾਲ਼ ਚਲਾਇਆ ਜਾਂਦਾ ਹੈ, ਅਤੇ ਜਿਹੜੇ ਆਟੋ-ਬਾਡੀ ਮੁਰੰਮਤ ਦੇ ਕੰਮਾਂ ਵਿੱਚ ਵਰਤੇ ਜਾਂਦੇ ਹਨ ਉਹਨਾਂ ਨੂੰ ਨਪੀੜਤ ਹਵਾ ਦੁਆਰਾ ਚਲਾਇਆ ਜਾਂਦਾ ਹੈ । ਵੱਖ ਵੱਖ ਕੰਮਾਂ ਲਈ ਅਲੱਗ ਅਲੱਗ ਕਿਸਮ ਦੇ ਸੈਂਡਰ ਹੁੰਦੇ ਹਨ। ਬਹੁ-ਉਦੇਸ਼ੀ ਬਿਜਲੀ ਉਪਕਰਣਾਂ ਅਤੇ ਬਿਜਲਈ ਡਰਿੱਲਾਂ ਕੋਲ਼ ਸੈਂਡਰ ਅਟੈਚਮੈਂਟ ਹੋ ਸਕਦੀਆਂ ਹਨ ।
ਬੈਲਟ ਸੈਂਡਰ (ਹੱਥ ਨਾਲ਼ ਚਲਾਈ ਜਾਣ ਵਾਲ਼ੀ ਜਾਂ ਸਥਾਈ)
ਡਿਸਕ ਸੈਂਡਰ: ਇੱਕ ਡਿਸਕ ਸੈਂਡਰ ਨੂੰ ਜਿਆਦਾਤਰ ਇੱਕ ਸਥਾਈ ਮਸ਼ੀਨ ਵਜੋਂ ਵੀ ਜਾਣਿਆਂ ਜਾਂਦਾ ਹੈ ਜਿਸ ਨੂੰ ਇੱਕ ਬਦਲਣਯੋਗ ਚਕਰਾਕਾਰ ਅਕਾਰ ਦੇ ਸੈਂਡਪੇਪਰ ਨੂੰ ਇੱਕ ਪਹੀਏ ਨਾਲ਼ ਲਗਾ ਕੇ ਇਰਦ ਗਿਰਦ ਬਿਜਲੀ ਨਾਲ਼ ਘੁੰਮਾਉਣ ਦੁਆਰਾ ਬਣਾਇਆ ਜਾਂਦਾ ਹੈ । ਅਕਸਰ ਲੱਕੜੀ ਦੇ ਟੁਕੜੇ ਨੂੰ, (ਭਾਵੇਂ ਕਿ ਹੋਰ ਸਮਾਨ ਦੇ ਅਕਾਰ ਨੂੰ ਬਣਾਇਆ ਅਤੇ ਕੰਮ ਕੀਤਾ ਜਾ ਸਕਦਾ ਹੈ ਜਿਵੇਂ ਕਿ ਪਲਾਸਟਿਕ, ਧਾਤਾਂ ਅਤੇ ਹੋਰ ਨਰਮ ਸਮੱਗਰੀ), ਨੂੰ ਮੂਹਰਲੇ ਬੈਂਚ ਤੇ ਰੱਖਿਆ ਜਾਂਦਾ ਹੈ ਜਿਸ ਨੂੰ ਵੱਖ ਵੱਖ ਕੋਣਾਂ ਤੇ ਐਡਜਸਟ ਕੀਤਾ ਜਾ ਸਕਦਾ ਹੈ । ਇਸ ਨੂੰ ਵਰਤੀ ਜਾਣ ਵਾਲ਼ੇ ਸੈਂਡਿੰਗ ਕਣ ਦੇ ਅਧਾਰ ਤੇ ਰਫ ਜਾਂ ਪੱਧਰਾ ਕੀਤਾ ਜਾ ਸਕਦਾ ਹੈ ।
ਆਸੀਲੇਟਿੰਗ ਸਪਿੰਡਲ ਸੈਂਡਰ: ਇੱਕ ਸਪਿੰਡਲ ਤੇ ਲਗਾਇਆ ਗਿਆ ਸੈਂਡਰ ਜੋ ਦੋਨੋਂ ਹੀ ਘੁੰਮਦਾ ਹੈ ਅਤੇ ਸਪਿੰਡਲ ਦੇ ਧੁਰੇ ਨਾਲ਼ ਅੰਦਰ-ਬਾਹਰ ਅਤੇ ਉਪਰ-ਹੇਠਾਂ ਕੰਪਨ ਕਰਦਾ ਹੈ । ਵਕਰਤਾਵਾਂ ਅਤੇ ਰੂਪ-ਰੇਖਾਵਾਂ ਨੂੰ ਰਗੜਨ ਲਈ ਵਧੀਆ ਹਨ ਜੋ ਹੱਥ ਜਾਂ ਆਰਬਿਟਲ ਸੈਂਡਿੰਗ ਲਈ ਮੁਸ਼ਕਲ ਹੁੰਦਾ ਹੈ ।
ਰੈਂਡਮ ਆਰਬਿਟਲ ਸੈਂਡਰ
ਆਰਬਿਟਲ ਸੈਂਡਰ: ਹੱਥੀਂ ਚਲਾਉਣ ਵਾਲ਼ਾ ਇੱਕ ਸੈਂਡਰ ਜੋ ਛੋਟੇ ਚੱਕਰਾਂ ਵਿੱਚ ਕੰਪਨ ਕਰਦਾ, ਜਾਂ ...ਚੱਕਰ... ਲਗਾਉਂਦਾ ਹੈ । ਵਧੇਰੇ ਕਰ ਕੇ ਬਾਰੀਕ ਸੈਡਿੰਗ ਜਾਂ ਜਿੱਥੇ ਘੱਟ ਸਮੱਗਰੀ ਹਟਾਉਣ ਦੀ ਲੋੜ ਹੋਵੇ ਲਈ ਵਰਤਿਆ ਜਾਂਦਾ ਹੈ।
ਸਿੱਧੀ-ਰੇਖਾ ਸੈਂਡਰ: ਇੱਕ ਸੈਂਡਰ ਜਿਹੜਾ ਇੱਕ ਸਿੱਧੀ ਰੇਖਾ ਵਿੱਚ ਕੰਪਨ ਕਰਦਾ ਹੈ, ਚੱਕਰਾਂ ਵਿੱਚ ਕੰਪਨ ਕਰਨ ਦੀ ਬਜਾਏ । ਉਹਨਾਂ ਥਾਵਾਂ ਲਈ ਵਧੀਆ ਹਨ ਜਿੱਥੇ ਹੈਂਡ ਸੈਂਡਿੰਗ ਮੁਸ਼ਕਿਲ ਹੁੰਦਾ ਹੈ ਜਾਂ “ਬਲਾਕਿੰਗ” ਦੀ ਲੋੜ ਹੁੰਦੀ ਹੈ । ਵਧੇਰੇ ਕਰਕੇ ਹਵਾ ਨਾਲ਼ ਚਲਾਏ ਜਾਣ ਵਾਲ਼ੇ, ਕੁੱਝ ਕੁ ਬਿਜਲਈ ਹੁੰਦੇ ਹਨ ।
ਡਿਟੇਲ ਸੈਂਡਰ: ਹੱਥੀਂ ਚਲਾਇਆ ਜਾਣ ਵਾਲ਼ਾ ਇੱਕ ਸੈਂਡਰ ਜਿਹੜਾ ਕਿ ਜੁੜੇ ਰੇਗਮਾਰ ਦੇ ਇੱਕ ਤ੍ਰਿਕੋਣੇ ਟੁਕੜੇ ਨਾਲ਼ ਇੱਕ ਛੋਟੇ ਕੰਪਨ ਕਰਨ ਵਾਲ਼ੇ ਹੈਡ ਨੂੰ ਵਰਤਦਾ ਹੈ । ਕੋਨਿਆਂ ਅਤੇ ਬਹੁਤ ਤੰਗ ਥਾਵਾਂ ਨੂੰ ਰਗੜਨ ਲਈ ਵਰਤਿਆ ਜਾਂਦਾ ਹੈ । ਇਸ ਨੂੰ “ਮਾਊਸ” ਜਾਂ “ਕੋਨਾ” ਸੈਂਡਰ ਵੀ ਕਿਹਾ ਜਾਂਦਾ ਹੈ ।
ਸਟਰੋਕ ਸੈਂਡਰ: ਇੱਕ ਵਿਸ਼ਾਲ ਉਤਪਾਦਕ ਸੈਂਡਰ ਜਿਹੜਾ ਕਿ ਇੱਕ ਸਟੈਂਡਰਡ ਸੈਂਡਿੰਗ ਬੈਲਟ ਤੇ ਦਬਾਅ ਪਾਉਣ ਲਈ ਇੱਕ ਹੱਥੀਂ-ਚਲਾਏ ਜਾਣ ਵਾਲ਼ੇ ਪਲੈਟਨ ਦੀ ਵਰਤੋਂ ਕਰਦਾ ਹੈ । ਵੱਡੀਆਂ ਸਤਾਵਾਂ ਜਿਵੇਂ ਕਿ ਮੇਜ ਦੀਆਂ ਉਪਰਲੀਆਂ ਸਤਾਵਾਂ, ਦਰਵਾਜੇ, ਅਤੇ ਕੈਬਨਿਟ ।
ਡਰੰਮ ਸੈਂਡਰ: ਇੱਕ ਵਿਸ਼ਾਲ ਸੈਂਡਰ ਜਿਹੜਾ ਕਿ ਇੱਕ ਘੁੰਮਣਵਾਲ਼ੇ ਸੈਂਡਿੰਗ ਡਰੰਮ ਦੀ ਵਰਤੋਂ ਕਰਦਾ ਹੈ । ਇੱਕ ਪਲਾਨਰ ਦੇ ਨਾਲ਼, ਅਪਰੇਟਰ ਲੱਕੜੀ ਨੂੰ ਮਸ਼ੀਨ ਅੰਦਰ ਪਾਉਣ ਲਈ ਫੀਡ ਰੋਲਰਾਂ ਨੂੰ ਐਡਜਸਟ ਕਰਦਾ ਹੈ । ਸੈਂਡਰ ਇਸ ਨੂੰ ਪੱਧਰਾ ਕਰਦਾ ਹੈ ਅਤੇ ਦੂਜੀ ਸਾਈਡ ਵੱਲ ਬਾਹਰ ਕੱਢਦਾ ਹੈ । ਵੱਡੀਆਂ ਸਤਾਵਾਂ ਨੂੰ ਸਾਫ ਕਰਨ ਲਈ ਵਧੀਆ ਮੰਨਿਆ ਗਿਆ ਹੈ ।
ਚੌੜੀ-ਬੈਲਟ ਵਾਲ਼ਾ ਸੈਂਡਰ: ਇੱਕ ਪਲਾਨਰ ਦੀ ਵਿਧੀ ਵਰਗਾ ਇੱਕ ਵੱਡਾ ਸੈਂਡਰ ਹੁੰਦਾ ਹੈ, ਪਰ ਬਹੁਤ ਵੱਡਾ । ਇੱਕ ਪਲਾਨਰ ਦੇ ਚਾਕੂ ਕਟਰਹੈਡ ਦੀ ਬਜਾਏ ਇੱਕ ਵਿਸ਼ਾਲ ਸੈਂਡਿੰਗ ਬੈਲਟ ਦੀ ਵਰਤੋਂ ਕਰਦਾ ਹੈ, ਅਤੇ ਬੈਲਟ ਨੂੰ ਤਣਾਅ ਦੇਣ ਲਈ ਹਵਾ ਦੇ ਇੱਕ ਅਲੱਗ ਸਾਧਨ ਦੀ ਲੋੜ ਹੁੰਦੀ ਹੈ । ਵੱਡੀਆਂ ਸਤਾਵਾਂ ਜਾਂ ਪੱਧਰਾਂ ਦੀ ਰਫ ਸੈਂਡਿੰਗ ਲਈ । ਮੁੱਖ ਤੌਰ ਤੇ ਫਰਨੀਚਰ ਅਤੇ ਕੈਬਨਿਟਾਂ ਨੂੰ ਬਣਾਉਣ ਲਈ ਵਰਤਿਆ ਜਾਂਦਾ ਹੈ । |