punjabi.tooldirect.co.uk

ਸਕਰਿਊਡਰਾਈਵਰ (Screwdriver)


ਇੱਕ ਸਕਰਿਊਡਰਾਈਵਰ ਯੁਕਤ ਡਰਾਈਵ ਸਿਸਟਮ ਸਕਰਿਊ ਲਗਾਉਣ ਅਤੇ ਦੂਜੇ ਮਸ਼ੀਨੀਂ ਪੁਰਜਿਆਂ ਨੂੰ ਘੁਮਾਉਣ ਵਾਲ਼ਾ ਇੱਕ ਔਜ਼ਾਰ ਹੈ । ਸਕਰਿਊਡਰਾਈਵਰ ਇੱਕ ਸਿਰੇ ਜਾਂ ਇੱਕ ਨੋਕ ਤੋਂ ਬਣਿਆਂ ਹੁੰਦਾ ਹੈ, ਜਿਹੜਾ ਇੱਕ ਸਕਰਿਊ ਨਾਲ਼ ਕੰਮ ਕਰਦਾ ਹੈ, ਨੋਕ ਨੂੰ ਘੁਮਾ ਕੇ ਬੱਲ ਲਗਾਉਣ ਵਾਲ਼ੀ ਇੱਕ ਵਿਧੀ, ਅਤੇ ਕਿਸੀ ਤਰਾਂ ਸਕਰਿਊਡਰਾਈਵਰ ਨੂੰ ਟਿਕਾਉਣਾ ਅਤੇ ਸਹਾਰਾ ਦੇਣਾ ਪੈਂਦਾ ਹੈ । ਇੱਕ ਵਿਸ਼ੇਸ਼ ਹਸਤ ਸਕਰਿਊਡ੍ਰਾਈਵਰ ਮਨੁੱਖੀ ਹੱਥ ਦੁਆਰਾ ਬਣਾਏ ਇੱਕ ਸਾਈਜ਼ ਅਤੇ ਅਕਾਰ ਦੇ ਲੱਗਭਗ ਇੱਕ ਸਿਲੰਡਰੀਕਲ ਹੈਂਡਲ, ਅਤੇ ਹੈਂਡਲ ਨਾਲ਼ ਫਿੱਟ ਕੀਤੇ ਇੱਕ ਐਕਸਲ ਸ਼ਾਫਟ ਤੋਂ ਬਣਦਾ ਹੈ, ਜਿਸ ਦੀ ਨੋਕ ਇੱਕ ਵਿਸ਼ੇਸ਼ ਕਿਸਮ ਦੇ ਸਕਰਿਊ ਨੂੰ ਫਿੱਟ ਕਰਨ ਲਈ ਤਿਆਰ ਕੀਤੀ ਜਾਂਦੀ ਹੈ । ਹੈਂਡਲ ਅਤੇ ਸ਼ਾਫਟ ਸਕਰਿਊਡਰਾਈਵਰ ਨੂੰ ਇੱਕ ਜਗਾ ਤੇ ਲਗਾਉਂਦਾ ਹੈ ਅਤੇ ਸਹਾਰਾ ਦਿੰਦਾ ਹੈ ਅਤੇ, ਬੱਲ ਲਗਾਉਣ ਦੁਆਰਾ, ਘੁੰਮਾਇਆ ਜਾਂਦਾ ਹੈ । ਸਕਰਿਊਡਰਾਈਵਰ ਬਹੁਤ ਸਾਰੇ ਅਕਾਰਾਂ ਤੋਂ ਬਣੇ ਹੁੰਦੇ ਹਨ ਅਤੇ ਨੋਕ ਨੂੰ ਹੱਥਾਂ ਨਾਲ਼ ਜਾਂ ਇੱਕ ਬਿਜਲਈ ਮੋਟਰ ਜਾਂ ਹੋਰ ਕਿਸਮ ਦੀ ਮੋਟਰ ਦੁਆਰਾ ਘੁੰਮਾਇਆ ਜਾ ਸਕਦਾ ਹੈ ।


ਕਿਸੀ ਸਕਰਿਊ ਦਾ ਇੱਕ ਸਿਰਾ ਖਾਸ ਰੂਪ-ਰੇਖਾ ਵਾਲ਼ਾ ਹੁੰਦਾ ਹੈ ਤਾਂ ਕਿ ਇੱਕ ਉਚਿਤ ਸਕਰਿਊਡਰਾਈਵਰ ਦੇ ਸਿਰੇ ਵਿੱਚ ਇਸ ਤਰੀਕੇ ਨਾਲ਼ ਲਗਾਇਆ ਜਾ ਸਕਦਾ ਹੈ ਕਿ ਸਕਰਿਊਡਰਾਈਵਰ ਨੂੰ ਉਚਿਤ ਬੱਲ ਲਗਾ ਕੇ ਸਕਰਿਊ ਨੂੰ ਘੁਮਾਇਆ ਜਾ ਸਕੇ ।


ਸਕਰਿਊਡਰਾਈਵਰ ਗਹਿਣਿਆਂ ਦੇ ਛੋਟੇ ਸਕਰਿਊਡਰਾਈਵਰਾਂ ਤੋਂ ਲੈ ਕੇ, ਉਹਨਾਂ ਪੇਚਾਂ ਦੇ ਅਕਾਰਾਂ ਨੂੰ ਮਿਲਾਉਣ ਲਈ ਬਹੁਤ ਸਾਰੀਆਂ ਕਿਸਮਾਂ ਵਿੱਚ ਆਉਂਦੇ ਹਨ ।


ਜੇਕਰ ਇੱਕ ਸਕਰਿਊਡਰਾਈਵਰ ਜਿਸਦਾ ਵਰਤੇ ਜਾਣ ਵਾਲ਼ੇ ਪੇਚ ਲਈ ਸਾਈਜ ਅਤੇ ਕਿਸਮ ਸਹੀ ਨਾ ਹੋਵੇ, ਇਹ ਸੰਭਾਵਨਾ ਹੁੰਦੀ ਹੈ ਕਿ ਇਸ ਨੂੰ ਕੱਸਣ ਦੀ ਪ੍ਰਕਿਰਿਆ ਵਿੱਚ ਸਕਰਿਊ ਖਰਾਬ ਹੋ ਜਾਏਗਾ । ਇਹ ਪੋਜੀਡਰਿਵ ਅਤੇ ਸੁਪਾਡਰਿਵ ਲਈ ਘੱਟ ਮਹੱਤਵਪੂਰਣ ਹੈ, ਜਿਹੜਾ ਕਿ ਸਾਈਜ ਬੇਮੇਲ ਨੂੰ ਜਿਆਦਾ ਸਹਿਣ ਕਰਨ ਲਈ ਖਾਸ ਤੌਰ ਤੇ ਡਿਜ਼ਾਇਨ ਕੀਤਾ ਜਾਂਦਾ ਹੈ । ਜਦੋਂ ਇੱਕ ਸਕਰਿਊ ਨੂੰ ਜੋਰ ਨਾਲ਼ ਕੱਸਿਆ ਜਾਂਦਾ ਹੈ, ਇਹ ਮਹੱਤਵਪੂਰਣ ਹੈ ਕਿ ਇਸ ਦੇ ਸਿਰੇ ਨੂੰ ਸਕਰਿਊ ਵਿੱਚ ਸਖਤੀ ਨਾਲ਼ ਦਬਾਇਆ ਜਾਵੇ, ਦੁਬਾਰਾ ਫਿਰ ਪੇਚ ਨੂੰ ਖਰਾਬ ਹੋਣ ਤੋਂ ਬਚਾਉਣ ਲਈ ।


ਕੁੱਝ ਸਕਰਿਊਡਰਾਈਵਰ ਦੀਆਂ ਨੋਕਾਂ ਚੁੰਬਕੀ ਹੁੰਦੀਆਂ ਹਨ, ਤਾਂ ਕਿ ਬਿਨਾਂ ਬਾਹਰੀ ਬੱਲ ਦੀ ਲੋੜ ਤੋਂ ਸਕਰਿਊਡਰਾਈਵਰ ਸਕਰਿਊ ਨਾਲ਼ ਜੁੜਿਆ ਰਹੇ । ਇਹ ਵਿਸੇਸ਼ ਤੌਰ ਤੇ ਛੋਟੇ ਪੇਚਾਂ ਵਿੱਚ ਲਾਭਦਾਇਕ ਹੁੰਦਾ ਹੈ, ਨਹੀਂ ਤਾਂ ਜਿਸ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ ।


ਬਹੁਤ ਸਾਰੇ ਸਕਰਿਊਡਰਾਈਵਰਾਂ ਦੇ ਡਿਜਾਇਨ ਇੱਕ ਅਲੱਗ ਹੋਣ ਵਾਲ਼ੇ ਹੈਂਡਲ ਦੇ ਹੁੰਦੇ ਹਨ (ਸਕਰਿਊਡਰਾਈਵਰ ਦਾ ਹਿੱਸਾ ਜਿਹੜਾ ਸਕਰਿਊ ਨਾਲ਼ ਕੰਮ ਕਰਦਾ ਹੈ), ਜਿਸ ਨੂੰ ਡਰਿੱਲ ਬਿੱਟਾਂ ਦੇ ਰੂਪ ਵਿੱਚ ਬਿੱਟਾਂ ਕਹਿੰਦੇ ਹਨ, ਇੱਕ ਹੈਂਡਲ ਨੂੰ ਕੰਮ ਕਰਨ ਦੀ ਇਜਾਜਤ ਦਿੰਦਾ ਹੈ ਅਤੇ ਬਹੁਤ ਸਾਰੇ ਹੈਡਾਂ ਨੂੰ ਪੇਚਾਂ ਦੇ ਭਿੰਨ ਭਿੰਨ ਅਕਾਰਾਂ ਅਤੇ ਕਿਸਮਾਂ ਦੇ ਨਾਲ਼ ਵਰਤਣ ਲਈ ।


ਬਹੁਤ ਸਾਰੇ ਆਧੁਨਿਕ ਬਿਜਲਈ ਉਪਕਰਣ, ਜੇਕਰ ਉਹਨਾਂ ਵਿੱਚ ਬਹੁਤ ਸਾਰੇ ਸਕਰਿਊ ਹੋਣ, ਪੇਚੀਦਾ ਸਲਾਟ ਜਾਂ ਫਿਲਪਜ਼ ਸਟਾਇਲ ਦੀ ਬਜਾਏ ਦੂਜੇ ਸਕਰਿਊ ਵਰਤੋ । ਟਾਰੈਕਸ ਇੱਕ ਅਜਿਹਾ ਪੈਟਰਨ ਹੈ ਜੋ ਕਿ ਬਹੁਤ ਵਿਆਪਕ ਹੈ । ਇਸ ਰੂਝਾਨ ਦਾ ਮੁੱਖ ਕਾਰਣ ਹੈ ਉਤਪਾਦਕ ਨਿਪੁੰਨਤਾ: ਟਾਰੈਕਸ ਅਤੇ ਦੂਜੀਆਂ ਕਿਸਮਾਂ ਇਸ ਪ੍ਰਕਾਰ ਡਿਜਾਇਨ ਕੀਤੀਆਂ ਗਈਆਂ ਹਨ ਤਾਂ ਕਿ ਡਰਾਇਵਰ ਪਕੜ ਵਿੱਚੋਂ ਬਾਹਰ ਨਾ ਹੋਵੇ ਜਿਵੇਂ ਇੱਕ ਫਿਲ਼ਪਜ ਡਰਾਈਵਰ । (ਸਲਾਟਾਂ ਵਾਲੇ ਸਕਰਿਊ ਬਹੁ-ਉਤਪਾਦਿਤ ਯੰਤਰਾਂ ਵਿੱਚ ਘੱਟ ਹੀ ਵਰਤੇ ਜਾਂਦੇ ਹਨ, ਜਦੋਂ ਕਿ ਡਰਾਇਵਰ ਪਕੜਨ ਵਾਲ਼ੇ ਪਦਾਰਥਾਂ ਵਿੱਚ ਸੁਭਾਵਿਕ ਤੌਰ ਤੇ ਕੇਂਦਰਿਤ ਨਹੀਂ ਹੁੰਦੇ ਹਨ । ਗੈਰ-ਪੇਚੀਦਾ ਪਕੜਨ ਵਾਲ਼ੇ ਪਦਾਰਥਾਂ ਦਾ ਇੱਕ ਲਾਭ/ਹਾਨੀ (ਤੁਹਾਡੇ ਦ੍ਰਿਸ਼ਟੀਕੋਣ ਤੇ ਨਿਰਭਰ ਕਰਦਾ ਹੈ) ਇਹ ਹੈ ਕਿ ਇੱਕ ਯੰਤਰ ਦੇ ਉਪਭੋਗਤਾਵਾਂ ਨੂੰ ਇਸ ਨੂੰ ਖੋਲਣਾ ਮੁਸ਼ਕਲ ਹੋ ਸਕਦਾ ਹੈ ਉਸ ਨਾਲੋਂ ਜੇਕਰ ਵਧੇਰੇ-ਆਮ ਕਿਸਮ ਦੇ ਸਿਰਿਆਂ ਦੀ ਵਰਤੋਂ ਕੀਤੀ ਗਈ ਹੁੰਦੀ, ਟਾਰੈਕਸ ਅਤੇ ਦੂਜੇ ਡਰਾਇਵਰ ਵਿਸ਼ਾਲ ਪੱਧਰ ਤੇ ਉਪਲਬਧ ਹਨ । ਸੁਰੱਖਿਅਕ ਪੇਚਾਂ ਦੇ ਵਿਸ਼ੇਸ਼ ਪੈਟਰਨਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਜਿਵੇਂ ਕਿ ਓ ਐਸ ਜੀ ਸਿਸਟਮ ਪ੍ਰੋਡਕਟਸ, ਜਾਪਾਨ ਦੁਆਰਾ ਲਾਈਨ ਹੈਡ ਸਟਾਇਲ (ਐਲ ਐਚ), ਜਿਵੇਂ ਬਹੁਤ ਸਾਰੇ ਨਿਨਟੈਂਡੋ ਕੰਸੋਲ ਵਿੱਚ ਵਰਤੇ ਗਏ ਹਨ, ਭਾਵੇਂ ਕਿ ਵਧੇਰੇ ਆਮ ਵਰਤੇ ਜਾਣ ਵਾਲ਼ੇ ਸਿਕਿਊਰਿਟੀ ਹੈਡਾਂ ਲਈ ਡਰਾਇਵਰ, ਫਿਰ ਤੋਂ, ਅਸਾਨੀ ਨਾਲ਼ ਉਪਲਬਧ ਹਨ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact