punjabi.tooldirect.co.uk

ਸਟੈਪਲ ਗੰਨ (Staple Gun)


ਇੱਕ ਸਟੈਪਲ ਗੰਨ ਜਾਂ ਊਰਜਾ ਵਾਲ਼ਾ ਸਟੈਪਲਰ ਨੂੰ ਭਾਰੀ ਧਾਤੂ ਸਟੈਪਲਾਂ ਨੂੰ ਲੱਕੜੀ, ਪਲਾਸਟਿਕ, ਜਾਂ ਚਿਣਾਈ ਵਿੱਚ ਲਗਾਉਣ ਲਈ ਵਰਤਿਆ ਜਾਂਦਾ ਹੈ । ਸਟੈਪਲ ਗੰਨਾਂ ਨੂੰ ਬਹੁਤ ਸਾਰੀਆਂ ਭਿੰਨ ਉਪਯੋਗਤਾਵਾਂ ਅਤੇ ਵੱਖ ਵੱਖ ਮਟੀਰੀਅਲ ਨੂੰ ਲਗਾਉਣ ਸਮੇਤ, ਇੰਸੁਲੇਸ਼ਨ, ਘਰ ਢਕਣ, ਛੱਤਾਂ ਬਣਾਉਣ, ਤਾਰਾਂ ਪਾਉਣ, ਕਾਰਪੈਟ ਲਗਾਉਣ, ਅਸਬਾਬ, ਅਤੇ ਸ਼ੌਕ ਅਤੇ ਦਸਤਕਾਰੀ ਸਾਮਗਰੀਆਂ ਲਈ ਵਰਤਿਆ ਜਾਂਦਾ ਹੈ । ਇਹਨਾਂ ਉਪਕਰਣਾਂ ਨੂੰ ਘੋੜਾ ਦਬਾਉਣਾ ਵੀ ਕਿਹਾ ਜਾਂਦਾ ਹੈ ।


ਸਟੈਪਲ ਗੰਨਾਂ ਨੂੰ ਮਾਸਪੇਸ਼ੀ ਤਾਕਤ, ਬਿਜਲੀ (ਘਰੇਲੂ ਊਰਜਾ ਤੋਂ ਜਾਂ ਬੈਟਰੀਆਂ ਤੋਂ) ਜਾਂ ਨਪੀੜਤ ਹਵਾ ਰਾਹੀਂ ਚਲਾਇਆ ਜਾਂਦਾ ਹੈ । ਪਾਵਰ ਸਟੈਪਲ ਗੰਨਾਂ ਸਟੈਪਲਾਂ ਨੂੰ ਹਸਤ-ਪਾਵਰ ਮਾਡਲਾਂ ਨਾਲ਼ੋਂ ਕੁੱਝ ਵਧੇਰੇ ਤੇਜ ਦਰ ਨਾਲ਼ ਲਗਾ ਸਕਦੀਆਂ ਹਨ, ਪਰ ਉਹਨਾਂ ਦੇ ਮੁੱਖ ਲਾਭ ਹਨ ਕਿ ਉਹਨਾਂ ਨੂੰ ਮੁਕਾਬਲਤਨ ਥੋੜੀ ਮਿਹਨਤ ਨਾਲ਼ ਘੰਟਿਆਂ ਬੱਧੀ ਲਗਾਤਾਰ ਵਰਤਿਆ ਜਾ ਸਕਦਾ ਹੈ ।


ਕੁੱਝ ਸਟੈਪਲ ਗੰਨਾਂ ਦਾ ਨੱਕ ਲੰਮਾ ਹੁੰਦਾ ਹੈ ਜੋ ਛੁਪੇ ਕੋਨਿਆਂ ਵਿੱਚ ਸਟੈਪਲ ਲਗਾਉਣ ਲਈ ਵਰਤਿਆ ਜਾਂਦਾ ਹੈ । ਇੱਕ ਹੋਰ ਵਿਸ਼ੇਸ਼ ਗੁਣ ਤਾਰਾਂ ਪਾਉਣ ਲਈ ਵਾਇਰ ਗਾਈਡ ਹੋ ਸਕਦਾ ਹੈ ਇਹ ਯਕੀਨੀ ਬਣਾਉਣ ਲਈ ਕਿ ਸਟੈਪਲ ਤਾਰ ਨੂੰ ਵਿੰਨ ਨਾ ਜਾਣ । “ਫਾਰਵਰਡ ਐਕਸ਼ਨ” ਸਟੈਪਲ ਗੰਨ ਅੰਦਰ ਇੱਕ ਹੈਂਡਲ ਹੁੰਦਾ ਹੈ ਜੋ ਕਿ ਟਰਿਗਰ ਦੇ ਕਿਨਾਰੇ ਵੱਲ ਹੁੰਦਾ ਹੈ, ਪ੍ਰੰਪਰਾਗਤ ਸਟੈਪਲ ਗੰਨ ਦੀ ਉਲਟ ਦਿਸ਼ਾ ਵਿੱਚ । ਇਹ ਔਜਾਰ ਦਬਾਉਣ ਲਈ ਸੌਖੇ ਹੁੰਦੇ ਹਨ ਅਤੇ ਔਜਾਰ ਦੇ ਮੂਹਰੇ ਪ੍ਰੈਸ਼ਰ ਪਾਉਣ ਲਈ ਵਧੀਆ ਹੁੰਦੇ ਹਨ ਜਿੱਥੇ ਸਟੈਪਲ ਲਗਾਉਣੀ ਹੁੰਦੀ ਹੈ ।


ਇੱਕ ਹੈਮਰ ਘੋੜਾ ਇੱਕ ਯੰਤਰ ਹੈ ਜੋ ਕਿਸੀ ਤਰਾਂ ਸਟੈਪਲ ਗੰਨ ਦੇ ਸਮਾਨ ਹੁੰਦਾ ਹੈ, ਉਸ ਦੀ ਬਜਾਏ ਕਿ ਉਪਭੋਗੀ ਦੀਆਂ ਮਾਸ ਪੇਸ਼ੀਆਂ ਤੋਂ ਮਕੈਨੀਕਲ ਊਰਜਾ ਨੂੰ ਲਗਾਇਆ ਜਾਏ – ਜਿਵੇਂ ਇੱਕ ਹੈਮਰ ਨਾਲ਼ – ਗੰਨ ਦੀ ਆਪਣੀ ਗਤੀ ਵਾਂਗ, ਬਜਾਏ ਇੱਕ ਅੰਦਰੂਨੀ ਸਪਰਿੰਗ ਦੇ ਦਬਾਅ ਵਜੋਂ । ਇਸ ਕਿਸਮ ਦੇ ਸਟੈਪਲਰ ਨੂੰ ਖਾਸ ਤੌਰ ਤੇ ਇੰਸੂਲੇਸ਼ਨ, ਛੱਤਾਂ ਅਤੇ ਕਾਰਪੈਟ ਲਗਾਉਣ ਲਈ ਵਰਤਿਆ ਜਾਂਦਾ ਹੈ ।


ਵਧੇਰੇ ਉਦੇਸ਼ਾਂ ਲਈ ਵਰਗਾਕਾਰ ਸਿਰਿਆਂ ਵਾਲ਼ੀਆਂ ਸਟੈਪਲਾਂ ਵਰਤੀਆਂ ਜਾਂਦੀਆਂ ਹਨ, ਪਰ ਕੁੱਝ ਸਟੈਪਲਰ ਵਿੱਚ ਇੱਕ ਸਤਹ ਤੇ ਕੇਬਲਾਂ ਪਕੜਨ ਲਈ ਗੋਲ਼ ਕਿਨਾਰੇ ਵਾਲ਼ੀਆਂ ਸਟੈਪਲਾਂ ਵੀ ਵਰਤ ਸਕਦੇ ਹਨ ।


ਵਿਸ਼ੇਸ ਸਟੈਪਲ ਦੀਆਂ ਲੱਤਾਂ ਦੀਆਂ ਲੰਬਾਈਆਂ ਹੁੰਦੀਆਂ ਹਨ 1/4?, 5/16?, 3/8?, 1/2?, 17/32? ਅਤੇ 9/16?, ਜਾਂ 6, 8, 10, 12 ਅਤੇ 14 ਮਿਲੀਮੀਟਰ ।


  • Home
  • ਸਕਰਿਊਡਰਾਈਵਰ (Screwdriver)
  • ਡਰਿੱਲ (Drill)
  • ਸਟੈਪਲ ਗੰਨ (Staple Gun)
  • ਕਟਾਈ ਕਰਨ ਵਾਲ਼ੀਆਂ ਕੈਂਚੀਆਂ (Pruning shears)
  • ਬੋਲ਼ਟ ਕਟਰ (bolt cutter)
  • ਕਾਂਡੀ (trowel)
  • ਬਾਗ ਕਾਂਟਾ (garden fork)
  • ਵਾੜ ਟ੍ਰਿਮਰ (hedge trimmer)
  • ਤਾਰ ਸਟਰਿੱਪਰ (wire stripper)
  • ਟੂਲਬਾਕਸ (toolboxes)
  • ਐਂਗਲ ਗਰਾਂਈਡਰ (angle grinder)
  • ਸੈਂਡਰ (sander)
  • ਹੀਟ ਗੰਨ (heat gun)
  • Contact