punjabi.tooldirect.co.uk |
ਤਾਰ ਸਟਰਿੱਪਰ (wire stripper) | |
ਇੱਕ ਤਾਰ ਸਟਰਿੱਪਰ ਇੱਕ ਛੋਟਾ, ਬਿਜਲਈ ਤਾਰਾਂ ਤੋਂ ਇੰਸੂਲੇਸ਼ਨ ਨੂੰ ਛਿੱਲਣ ਲਈ ਵਰਤਿਆ ਜਾਣ ਵਾਲ਼ਾ ਹੱਥ ਨਾਲ਼ ਵਰਤਿਆ ਜਾਣ ਵਾਲ਼ਾ ਇੱਕ ਯੰਤਰ ਹੈ ।
ਇੱਕ ਹੱਥੀਂ ਚਲਾਇਆ ਜਾਣ ਵਾਲ਼ਾ ਸਧਾਰਣ ਸਟਰਿੱਪਰ ਵਿਰੋਧੀ ਬਲੇਡਾਂ ਦਾ ਇੱਕ ਜੋੜਾ ਹੁੰਦਾ ਹੈ ਕੈਂਚੀਆਂ ਜਾਂ ਤਾਰ ਕਟਰ ਦੇ ਵਾਂਗ। ਇੱਕ ਕੇਂਦਰੀ ਨਿਸ਼ਾਨ ਦੀ ਸ਼ਮੂਲੀਅਤ ਤਾਰ ਨੂੰ ਕੱਟਣ ਤੋਂ ਬਿਨਾਂ ਇੰਸੂਲੇਸ਼ਨ ਨੂੰ ਅਸਾਨੀ ਨਾਲ਼ ਕੱਟਣ ਲਈ ਸੌਖਾ ਬਣਾਉਂਦਾ ਹੈ। ਇਸ ਕਿਸਮ ਦੇ ਤਾਰ ਸਟਰਿੱਪਰ ਨੂੰ ਇੰਸੂਲੇਸ਼ਨ ਦੇ ਦੁਆਲ਼ੇ ਘੁੰਮਾਉਣ ਦੁਆਰਾ ਵਰਤਿਆ ਜਾਂਦਾ ਹੈ ਜਦੋਂ ਇੰਸੂਲੇਸ਼ਨ ਦੇ ਦੁਆਲ਼ੇ ਕੱਟ ਲਗਾਉਣ ਲਈ ਦਬਾਅ ਪਾਇਆ ਜਾਂਦਾ ਹੈ । ਜਦੋਂ ਕਿ ਇੰਸੂਲੇਸ਼ਨ ਤਾਰ ਨਾਲ਼ ਜੁੜਿਆ ਨਹੀਂ ਹੁੰਦਾ, ਇਸ ਨੂੰ ਫਿਰ ਅਸਾਨੀ ਨਾਲ਼ ਖਿੱਚਿਆ ਜਾਂਦਾ ਹੈ । ਇਹ ਤਾਰ ਸਟਰਿੱਪਰ ਦੀ ਬਹੁਤ ਗੁਣਾਂ ਵਾਲ਼ੀ ਕਿਸਮ ਹੈ । ਹੱਥੀਂ ਚਲਾਏ ਜਾਣ ਵਾਲ਼ੇ ਵਾਇਰ ਸਟਰਿੱਪਰ ਦੀ ਇੱਕ ਹੋਰ ਕਿਸਮ ਪਹਿਲਾਂ ਦਰਸਾਏ ਡਿਜਾਇਨ ਦੇ ਨਾਲ਼ ਕਾਫੀ ਮਿਲਦੀ ਜੁਲਦੀ ਹੈ, ਇਸ ਤੋਂ ਇਲਾਵਾ ਇਸ ਕਿਸਮ ਵਿੱਚ ਵੱਖ ਵੱਖ ਅਕਾਰ ਦੇ ਬਹੁਤ ਸਾਰੇ ਨਿਸ਼ਾਨ ਹੁੰਦੇ ਹਨ । ਇਹ ਉਪਭੋਗਤਾ ਨੂੰ ਤਾਰ ਦੇ ਸਾਈਜ ਨੂੰ ਨਿਸ਼ਾਨ ਦੇ ਸਾਈਜ ਨਾਲ਼ ਮਿਲਾਉਣ ਦੀ ਇਜਾਜਤ ਦਿੰਦਾ ਹੈ, ਇਸ ਲਈ ਘੁਮਾਉਣ ਦੀ ਲੋੜ ਨੂੰ ਸਮਾਪਤ ਕਰਦਾ ਹੈ । ਇੱਕ ਵਾਰੀ ਜਦੋਂ ਉਪਕਰਣ ਨੂੰ ਕਲੈਂਪ ਕੀਤਾ ਜਾਏ, ਬਾਕੀ ਬੱਚਦੀ ਤਾਰ ਨੂੰ ਅਸਾਨੀ ਨਾਲ਼ ਬਾਹਰ ਖਿੱਚਿਆ ਜਾ ਸਕਦਾ ਹੈ, ਇੰਸੂਲੇਸ਼ਨ ਨੂੰ ਪਿੱਛੇ ਛੱਡ ਕੇ ।
ਜਦੋਂ ਲਗਾਇਆ ਜਾਏ, ਇੱਕ ਸਵੈਚਾਲਿਤ ਵਾਇਰ ਸਟਰਿੱਪਰ ਤਾਰ ਨੂੰ ਇੱਕ ਪਾਸੇ ਤੋਂ ਪਕੜਦਾ ਅਤੇ ਕੱਟਦਾ ਹੈ ਅਤੇ ਦੂਜੇ ਪਾਸੇ ਤੋਂ ਇੰਸੂਲੇਸ਼ਨ ਨੂੰ ਹਟਾਉਂਦਾ ਹੈ । ਇਸ ਨੂੰ ਵਰਤਣ ਲਈ, ਵਿਅਕਤੀ ਨੂੰ ਤਾਰ ਨੂੰ ਸਿਰਫ ਜਬੜਿਆਂ ਵਿੱਚ ਰੱਖਣਾ ਪੈਂਦਾ ਹੈ ਅਤੇ ਹੈਂਡਲ ਨੂੰ ਦਬਾਇਆ ਜਾਂਦਾ ਹੈ । ਜਦੋਂ ਕਿ ਇਹ ਯੰਤਰ ਇੱਕ ਅਣਜਾਣ ਵਿਅਕਤੀ ਨੂੰ ਵੀ ਵਧੇਰੇ ਤਾਰਾਂ ਨੂੰ ਬਹੁਤ ਜਲਦੀ ਛਿੱਲਣ ਵਿੱਚ ਮਦਦ ਕਰਦਾ ਹੈ, ਇਸ ਦੀਆਂ ਕੁੱਝ ਖਾਮੀਆਂ ਹਨ । ਇੱਕ ਸਵੈਚਾਲਿਤ ਵਾਇਰ ਸਟਰਿੱਪਰ ਨੂੰ ਕੇਵਲ ਕੁੱਝ ਕਿਸਮ ਦੇ ਸਾਈਜਾਂ ਦੀ ਰੇਂਜ ਦੀਆਂ ਤਾਰਾਂ ਨੂੰ ਛਿੱਲਣ ਲਈ ਹੀ ਵਰਤਿਆ ਜਾਂਦਾ ਹੈ । ਜੇਕਰ ਇੱਕ ਤਾਰ ਬਹੁਤ ਛੋਟੀ ਹੋਵੇ ਇਹ ਖਿੱਚਣ ਵਾਲ਼ੇ ਬੱਲ ਨਾਲ਼ ਟੁੱਟ ਸਕਦੀ ਹੈ, ਅਤੇ ਜੇਕਰ ਇੱਕ ਤਾਰ ਬਹੁਤ ਵੱਡੀ ਹੋਵੇ ਇਹ ਜਬੜਿਆਂ ਵਿੱਚ ਫਿੱਟ ਨਹੀਂ ਹੋਵੇਗੀ । ਇਸ ਵਰਗਾ ਸਵੈਚਾਲਿਤ ਵਾਇਰ ਸਟਰਿੱਪਰ ਜੋ ਵਿਅਕਤੀ ਛਿੱਲ ਸਕਦਾ ਹੈ ਉਹ 10, 12 ਅਤੇ 14 ਗੇਜ਼ ਦੀ ਤਾਰ ਹੁੰਦੀ ਹੈ । ਜਦੋਂ ਤਾਰ ਨੂੰ ਛਿੱਲਦੇ ਹਾਂ, ਇੱਕ ਵਿਅਕਤੀ ਨੂੰ ਪਕੜ ਬਣਾਉਣੀ ਚਾਹੀਦੀ ਹੈ ਅਤੇ ਸੱਟ ਤੋਂ ਬਚਣ ਲਈ ਬਾਹਰਵੱਲ ਖਿੱਚਣਾ ਚਾਹੀਦਾ ਹੈ । |